For emergency assistance during a flood, storm or tsunami, call NSW SES on 132 500   In a life-threatening emergency, call Triple Zero (000).
NSW SES
translate keyboard_arrow_down

English versions of the below collateral can be found on the Storm collateral (English) page.

ਆਪਣੇ ਤੂਫ਼ਾਨ ਦੇ ਖ਼ਤਰੇ ਨੂੰ ਜਾਣੋ 

ਤੂਫਾਨ ਵੱਖ-ਵੱਖ ਤਰ੍ਹਾਂ ਦੇ ਖ਼ਤਰੇ ਪੈਦਾ ਕਰਦੇ ਹਨ

ਤੂਫ਼ਾਨ ਕਿਧਰੇ ਵੀ ਅਤੇ ਕਿਸੇ ਵੀ ਸਮੇਂ ਆ ਸਕਦੇ ਹਨ।

ਤੂਫ਼ਾਨ ਦੇ ਬਹੁਤ ਸਾਰੇ ਕੁਦਰਤੀ ਚਿੰਨ੍ਹ ਹਨ, ਉਦਾਹਰਨ ਲਈ:

  • ਨੁਕਸਾਨ ਪਹੁੰਚਾਉਣ ਵਾਲੀਆਂ ਹਨੇਰੀਆਂ
  • ਤੇਜ਼, ਭਾਰੀ ਬਾਰਸ਼
  • ਗੜੇ
  • ਬੱਦਲਾਂ ਦੀ ਗਰਜ ਅਤੇ ਅਸਮਾਨੀ ਬਿਜਲੀ
  • ਅਚਾਨਕ ਹੜ੍ਹ
  • ਵੱਡੀਆਂ ਸ਼ਕਤੀਸ਼ਾਲੀ ਲਹਿਰਾਂ, ਸਮੁੰਦਰੀ ਲਹਿਰਾਂ ਦਾ ਉੱਚਾ ਉੱਠਣਾ, ਅਤੇ ਤੱਟਵਰਤੀ ਖੋਰ।

ਤੂਫ਼ਾਨ ਵੱਡਾ ਨੁਕਸਾਨ ਕਰ ਸਕਦੇ ਹਨ

ਤੂਫ਼ਾਨ ਇਹ ਕਰ ਸਕਦੇ ਹਨ:

  • ਘਰਾਂ, ਕਾਰਾਂ ਅਤੇ ਹੋਰ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ
  • ਰੁੱਖਾਂ, ਟਾਹਣੀਆਂ ਅਤੇ ਬਿਜਲੀ ਦੀਆਂ ਤਾਰਾਂ ਦੇ ਡਿੱਗਣ ਦਾ ਕਾਰਨ ਬਣਦੇ ਹਨ
  • ਬਿਜਲੀ, ਗੈਸ, ਸੰਚਾਰ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਤੱਕ ਬੰਦ ਹੋਣ ਦਾ ਕਾਰਨ ਬਣ ਸਕਦੇ ਹਨ
  • ਤੱਟਵਰਤੀ ਖੇਤਰਾਂ ਨੂੰ ਨੁਕਸਾਨ ਅਤੇ ਹੜ੍ਹਾਂ ਦਾ ਕਾਰਨ ਬਣਦੇ ਹਨ
  • ਸੜਕਾਂ ਅਤੇ ਜਾਇਦਾਦਾਂ, ਨੀਵੇਂ ਇਲਾਕਿਆਂ, ਕੰਢਿਆਂ 'ਤੇ ਬਣੇ ਰਸਤਿਆਂ ਅਤੇ ਨਦੀਆਂ-ਨਾਲਿਆਂ ਵਿੱਚ ਹੜ੍ਹ ਆਉਣ ਦਾ ਕਾਰਨ ਬਣ ਸਕਦੇ ਹਨ।

ਤੂਫ਼ਾਨਾਂ ਲਈ ਤਿਆਰੀ ਕਰੋ

ਆਪਣੀਆਂ ਮੋਬਾਈਲ ਡਿਵਾਈਸਾਂ 'ਤੇ ਹੈਜ਼ਰਡਜ਼ ਨੀਅਰ ਮੀ (Hazards Near Me) ਐਪ ਨੂੰ ਡਾਊਨਲੋਡ ਕਰੋ ਅਤੇ ਉਹਨਾਂ ਇਲਾਕਿਆਂ ਲਈ ਚੌਕਸੀ ਵਾਲੇ ਖੇਤਰ (ਵਾਚ ਜ਼ੋਨ) ਬਣਾਓ ਜਿੱਥੇ ਤੁਸੀਂ ਰਹਿੰਦੇ ਹੋ, ਕੰਮ ਕਰਦੇ ਹੋ ਅਤੇ ਆਉਂਦੇ-ਜਾਂਦੇ ਹੋ।

ਆਪਣੇ ਪਰਨਾਲੇ, ਵਿਹੜੇ, ਬਾਲਕੋਨੀ ਅਤੇ ਛੱਤ ਨੂੰ ਸਾਫ਼-ਸੁਥਰਾ ਅਤੇ ਚੰਗੀ ਮੁਰੰਮਤ ਵਾਲੀ ਹਾਲਤ ਵਿੱਚ ਰੱਖੋ।

ਯਕੀਨੀ ਬਣਾਓ ਕਿ ਤੁਹਾਡੇ ਕੋਲ ਸਹੀ ਬੀਮਾ ਹੈ।

ਐਮਰਜੈਂਸੀ ਕਿੱਟ ਤਿਆਰ ਕਰੋ। ਤੁਹਾਡੀ ਐਮਰਜੈਂਸੀ ਕਿੱਟ ਵਿੱਚ ਇਹ ਸਭ ਹੋਣਾ ਚਾਹੀਦਾ ਹੈ: 

  • ਵਾਧੂ ਬੈਟਰੀਆਂ ਦੇ ਨਾਲ ਚੁੱਕਵਾਂ (ਪੋਰਟੇਬਲ) ਰੇਡੀਓ
  • ਵਾਧੂ ਬੈਟਰੀਆਂ (ਸੈੱਲਾਂ) ਸਮੇਤ ਟਾਰਚ
  • ਮੁੱਢਲੀ ਸਹਾਇਤਾ (ਫ਼ਸਟ ਏਡ) ਕਿੱਟ (ਤੁਹਾਡੇ ਪਰਿਵਾਰ ਲਈ ਲੋੜੀਂਦੀਆਂ ਚੀਜ਼ਾਂ ਦੇ ਨਾਲ)
  • ਮੋਮਬੱਤੀਆਂ ਅਤੇ ਪਾਣੀ ਨਾਲ ਨਾ ਭਿੱਜਣ ਵਾਲਿਆਂ ਮਾਚਿਸਾਂ
  • ਐਮਰਜੈਂਸੀ ਸੰਪਰਕ ਨੰਬਰਾਂ ਸਮੇਤ ਮਹੱਤਵਪੂਰਨ ਕਾਗਜ਼ਾਤ
  • ਸਾਰੀਆਂ ਐਮਰਜੈਂਸੀ ਯੋਜਨਾਵਾਂ ਦੀ ਨਕਲ
  • ਕੀਮਤੀ ਚੀਜ਼ਾਂ ਲਈ ਵਾਟਰਪ੍ਰੂਫ਼ ਬੈਗ (ਪਾਣੀ ਨਾਲ ਭਿੱਜਣ ਤੋਂ ਬਚਾਉਣ ਵਾਲਾ ਝੋਲਾ) 

ਸਰੋਤ ਡਾਊਨਲੋਡ ਕਰੋ

ਤੂਫ਼ਾਨ ਦੇ ਦੌਰਾਨ ਸੁਰੱਖਿਅਤ ਫ਼ੈਸਲੇ ਲਓ

ਮੌਸਮ ਦੀਆਂ ਚੇਤਾਵਨੀਆਂ ਨੂੰ ਵੇਖੋ ਅਤੇ ਸੁਣੋ 

ਮੌਸਮ ਵਿਗਿਆਨ ਬਿਊਰੋ ਤੋਂ ਜਾਰੀ ਤੂਫ਼ਾਨੀ ਮੌਸਮ ਦੀਆਂ ਚੇਤਾਵਨੀਆਂ ਨੂੰ ਵੇਖੋ ਅਤੇ ਸੁਣੋ ਜਿਸ ਵਿੱਚ ਗੰਭੀਰ ਮੌਸਮ ਦੀਆਂ ਚੇਤਾਵਨੀਆਂ ਅਤੇ ਗੰਭੀਰ ਤੂਫ਼ਾਨ ਆਉਣ ਦੀਆਂ ਚੇਤਾਵਨੀਆਂ ਸ਼ਾਮਲ ਹਨ।

NSW SES ਇਕ ਸਲਾਹ, ਚੌਕਸੀ ਅਤੇ ਕਾਰਵਾਈ ਕਰਨ ਜਾਂ ਐਮਰਜੈਂਸੀ ਵਾਲੀ ਚੇਤਾਵਨੀ ਜਾਰੀ ਕਰੇਗੀ। ਚੇਤਾਵਨੀ ਦਾ ਪੱਧਰ ਤੂਫ਼ਾਨ ਦੇ ਪ੍ਰਭਾਵ ਅਤੇ ਸੰਭਾਵਿਤ ਨਤੀਜਿਆਂ 'ਤੇ ਨਿਰਭਰ ਕਰਦਾ ਹੈ। 

ਇਹ ਚੇਤਾਵਨੀਆਂ 'ਹੈਜ਼ਰਡਜ਼ ਨੀਅਰ ਮੀ' ਐਪ 'ਤੇ ਦਿਖਾਈ ਦੇਣਗੀਆਂ।

ਸੁਰੱਖਿਅਤ ਢੰਗ ਨਾਲ ਕਾਰਵਾਈ ਕਰੋ

ਆਪਣੇ ਵਿਹੜੇ ਵਿੱਚ ਜਾਂ ਆਪਣੀ ਬਾਲਕੋਨੀ ਵਿੱਚ ਖੁੱਲ੍ਹੀਆਂ ਪਈਆਂ ਚੀਜ਼ਾਂ ਨੂੰ ਸੁਰੱਖਿਅਤ ਕਰੋ ਜਾਂ ਸੰਭਾਲ ਕੇ ਰੱਖ ਦਿਓ, ਉਦਾਹਰਨ ਲਈ ਟ੍ਰੈਂਪੋਲਿਨ, ਛਤਰੀਆਂ, ਮੇਜ਼ ਅਤੇ ਕੁਰਸੀਆਂ, ਅਤੇ ਪਾਲਤੂ ਜਾਨਵਰਾਂ ਦੇ ਭੋਜਨ ਵਾਲੇ ਕਟੋਰੇ।

ਕਾਰਾਂ ਨੂੰ ਰੁੱਖਾਂ, ਬਿਜਲੀ ਦੀਆਂ ਤਾਰਾਂ ਅਤੇ ਨੀਵੇਂ ਖੇਤਰਾਂ ਤੋਂ ਦੂਰ ਸੁਰੱਖਿਅਤ ਛੱਤ (ਗੈਰਾਜ, ਕਾਰਪੋਰਟ) ਦੇ ਹੇਠਾਂ ਖੜ੍ਹੀਆਂ ਕਰੋ।

ਇਹ ਯਕੀਨੀ ਬਣਾਓ ਕਿ ਤੁਹਾਡੀ ਦੇਖਭਾਲ ਵਿਚਲੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਸੁਰੱਖਿਆ ਲਈ ਅੰਦਰ ਲਿਆਂਦਾ ਗਿਆ ਹੈ। 

ਮੌਸਮ ਦੀਆਂ ਸਥਾਨਕ ਸਥਿਤੀਆਂ 'ਤੇ ਨਜ਼ਰ ਰੱਖੋ 

ਯਕੀਨੀ ਬਣਾਓ ਕਿ ਤੁਹਾਡੇ ਗੁਆਂਢੀ, ਪਰਿਵਾਰ ਅਤੇ ਦੋਸਤ ਮੌਜੂਦਾ ਚੇਤਾਵਨੀਆਂ ਤੋਂ ਜਾਣੂ ਹਨ।

ਮੌਸਮ ਦੀਆਂ ਮੌਜੂਦਾ ਤਾਜ਼ਾ ਖ਼ਬਰਾਂ ਲਈ ਆਪਣੇ ਸਥਾਨਕ ਰੇਡੀਓ ਅਤੇ ਟੀਵੀ ਨੂੰ ਸੁਣੋ।

ਐਮਰਜੈਂਸੀ ਸੇਵਾਵਾਂ ਤੋਂ ਆਈਆਂ ਸਾਰੀਆਂ ਸਲਾਹਾਂ ਦੀ ਪਾਲਣਾ ਕਰੋ।

ਘਰ ਵਿੱਚ ਸੁਰੱਖਿਅਤ ਰਹੋ

ਘਰ ਦੇ ਅੰਦਰ ਰਹੋ, ਦਰਵਾਜ਼ਿਆਂ ਅਤੇ ਖਿੜਕੀਆਂ ਤੋਂ ਦੂਰ ਰਹੋ।

ਤੂਫ਼ਾਨਾਂ ਦੇ ਦੌਰਾਨ ਗੱਡੀ ਚਲਾਉਣ ਜਾਂ ਯਾਤਰਾ ਕਰਨ ਬਾਰੇ ਮੁੜ ਵਿਚਾਰ ਕਰੋ।

ਜੇਕਰ ਗੱਡੀ ਚਲਾ ਰਹੇ ਹੋ ਤਾਂ ਸੁਰੱਖਿਅਤ ਰਹੋ

ਗੱਡੀ ਨੂੰ ਹੌਲੀ ਕਰੋ ਅਤੇ ਹਾਲਾਤਾਂ ਦੇ ਹਿਸਾਬ ਨਾਲ ਚਲਾਓ।

ਪਨਾਹ ਲੈਣ ਲਈ ਗੱਡੀ ਨੂੰ ਕਿਸੇ ਸੁਰੱਖਿਅਤ ਥਾਂ 'ਤੇ ਤਰਜੀਹੀ ਤੌਰ 'ਤੇ ਰੁੱਖਾਂ, ਬਿਜਲੀ ਦੀਆਂ ਤਾਰਾਂ ਅਤੇ ਨੀਵੇਂ ਖੇਤਰਾਂ ਤੋਂ ਦੂਰ ਖੜ੍ਹੀ ਕਰੋ।

ਮੌਜੂਦਾ ਆਵਾਜਾਈ ਦੀ ਜਾਂਚ ਕਰੋ ਅਤੇ ਆਪਣੇ ਸਥਾਨਕ ਰੇਡੀਓ ਸਟੇਸ਼ਨ 'ਤੇ ਤਾਜ਼ਾ ਖ਼ਬਰਾਂ ਸੁਣੋ

ਬਾਹਰ ਸੁਰੱਖਿਅਤ ਰਹੋ

ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਹਾਇਤਾ ਦੀ ਲੋੜ ਹੈ ਤਾਂ NSW SES ਨੂੰ 132 500 'ਤੇ ਫ਼ੋਨ ਕਰੋ ਜਾਂ ਜੇਕਰ ਤੁਸੀਂ ਜਾਨਲੇਵਾ ਸਥਿਤੀ ਵਿੱਚ ਹੋ ਤਾਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।

ਤਰਜੀਹੀ ਤੌਰ 'ਤੇ ਘਰ ਦੇ ਅੰਦਰ, ਸੁਰੱਖਿਅਤ ਪਨਾਹ ਲੱਭੋ।

ਵਹਿਣੀਆਂ (ਡਰੇਨਾਂ) ਅਤੇ ਜਲ ਮਾਰਗਾਂ ਤੋਂ ਦੂਰ ਰਹੋ।

ਰੁੱਖਾਂ, ਬਿਜਲੀ ਦੀਆਂ ਤਾਰਾਂ ਅਤੇ ਹੋਰ ਵਸਤੂਆਂ ਤੋਂ ਦੂਰ ਰਹੋ ਜੋ ਡਿੱਗ ਸਕਦੀਆਂ ਹਨ ਜਾਂ ਹਵਾ ਵਿੱਚ ਉੱਡ ਸਕਦੀਆਂ ਹਨ।

ਬਿਜਲੀ ਡਿੱਗਣ ਦੇ ਖ਼ਤਰੇ ਤੋਂ ਸੁਚੇਤ ਰਹੋ ਅਤੇ ਬਾਹਰੀ ਗਤੀਵਿਧੀਆਂ ਤੋਂ ਬਚੋ ਜੋ ਤੁਹਾਨੂੰ ਖ਼ਤਰੇ ਵਿੱਚ ਪਾ ਸਕਦੀਆਂ ਹਨ।

ਸਰੋਤ ਡਾਊਨਲੋਡ ਕਰੋ

ਤੂਫ਼ਾਨਾਂ ਤੋਂ ਬਾਅਦ ਸੁਰੱਖਿਅਤ ਰਹੋ

ਤਾਜ਼ਾ ਜਾਣਕਾਰੀ ਰੱਖੋ

ਤੂਫ਼ਾਨ ਦੇ ਲੰਘ ਜਾਣ 'ਤੇ ਮੌਸਮ ਵਿਗਿਆਨ ਬਿਊਰੋ ਗੰਭੀਰ ਮੌਸਮ ਦੀ ਚੇਤਾਵਨੀ ਜਾਂ ਗੰਭੀਰ ਤੂਫ਼ਾਨ ਦੀ ਚੇਤਾਵਨੀ ਨੂੰ ਰੱਦ ਕਰ ਦੇਵੇਗਾ।

NSW SES ਸਲਾਹ ਜਾਰੀ ਕਰ ਸਕਦੀ ਹੈ: ਖ਼ਤਰਾ ਘੱਟ ਗਿਆ ਹੈ।

ਜੇਕਰ ਤੁਸੀਂ ਪ੍ਰਭਾਵਿਤ ਖੇਤਰ ਨੂੰ ਛੱਡ ਦਿੱਤਾ ਹੈ, ਤਾਂ ਤੂਫ਼ਾਨ ਲੰਘ ਜਾਣ ਤੋਂ ਬਾਅਦ ਸਾਵਧਾਨੀ ਨਾਲ ਵਾਪਸ ਚਲੇ ਜਾਓ।

ਜੇਕਰ ਤੁਹਾਡਾ ਘਰ ਪ੍ਰਭਾਵਿਤ ਹੋਇਆ ਸੀ

ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਹਾਇਤਾ ਦੀ ਲੋੜ ਹੈ ਤਾਂ NSW SES ਨੂੰ 132 500 'ਤੇ ਫ਼ੋਨ ਕਰੋ।

ਗੈਸ ਅਤੇ ਬਿਜਲੀ ਕੁਨੈਕਸ਼ਨਾਂ ਸਮੇਤ ਆਪਣੇ ਘਰ, ਕਾਰੋਬਾਰ ਅਤੇ ਜਾਇਦਾਦ ਲਈ ਸੁਰੱਖਿਆ ਜਾਂਚ ਅਤੇ ਮੁਰੰਮਤ ਦਾ ਪ੍ਰਬੰਧ ਕਰੋ।

ਆਪਣੀ ਜਾਇਦਾਦ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਪੇਸ਼ੇਵਰਾਂ ਨਾਲ ਸੰਪਰਕ ਕਰੋ, ਉਦਾਹਰਨ ਲਈ: 

  • ਸੰਬੰਧਿਤ ਕਾਰੀਗਰ
  • ਰੁੱਖਾਂ ਦਾ ਡਾਕਟਰ (ਆਰਬੋਰਿਸਟ) 
  • ਇਮਾਰਤ ਉਸਾਰਨ ਵਾਲਾ (ਬਿਲਡਰ)
  • ਟਾਈਲਾਂ ਲਗਾਉਣ ਵਾਲਾ
  • ਪਾਈਪਾਂ ਵਾਲਾ ਮਿਸਤਰੀ (ਪਲੰਬਰ)।

ਜੇਕਰ ਤੁਸੀਂ ਕਿਰਾਏ 'ਤੇ ਰਹਿੰਦੇ ਹੋ, ਤਾਂ ਕਿਸੇ ਵੀ ਜ਼ਰੂਰੀ ਮੁਰੰਮਤ ਲਈ ਆਪਣੇ ਮਕਾਨ ਮਾਲਕ ਨਾਲ ਸੰਪਰਕ ਕਰੋ।

ਆਪਣੀ ਬੀਮਾ ਕੰਪਨੀ ਨਾਲ ਸੰਪਰਕ ਕਰੋ।

ਸਰੋਤ ਡਾਊਨਲੋਡ ਕਰੋ

ਵੀਡੀਓ

ਤੂਫ਼ਾਨ: ਜਾਗਰੂਕ ਅਤੇ ਤਿਆਰ ਰਹੋ ਵੀਡੀਓ (Storm: Aware and prepared - Video) - ਪੰਜਾਬੀ (Punjabi)

ਤੂਫ਼ਾਨ: ਨੇੜੇ ਆਉਣਾ/ਆ ਚੁੱਕਿਆ ਹੋਣਾ ਵੀਡੀਓ (Storm: Approaching or occurring - Video) - ਪੰਜਾਬੀ (Punjabi)