ਚੇਤਾਵਨੀਆਂ ਨੂੰ ਜਾਣੋ
ਮੌਸਮ ਵਿਗਿਆਨ ਬਿਊਰੋ ਸੁਨਾਮੀ ਆਉਣ ਦੇ ਖ਼ਤਰੇ ਦੇ ਅਧਾਰ 'ਤੇ ਚੌਕਸੀ, ਸਮੁੰਦਰੀ ਚੇਤਾਵਨੀ ਜਾਂ ਜ਼ਮੀਨੀ ਚੇਤਾਵਨੀ ਜਾਰੀ ਕਰੇਗਾ। ਜਦੋਂ ਮੁੱਖ ਖ਼ਤਰਾ ਟਲ ਜਾਂਦਾ ਹੈ ਜਾਂ ਸੁਨਾਮੀ ਨਹੀਂ ਆਉਂਦੀ ਹੈ, ਉਹ ਸੁਨਾਮੀ ਚੌਕਸੀ ਰੱਦ ਕਰਨ ਜਾਂ ਸੁਨਾਮੀ ਚੇਤਾਵਨੀ ਰੱਦ ਕਰਨ ਬਾਰੇ ਜਾਣਕਾਰੀ ਜਾਰੀ ਕਰਨਗੇ।
NSW SES ਸੁਨਾਮੀ ਆਉਣ ਦੇ ਖ਼ਤਰੇ ਦੇ ਪੱਧਰ 'ਤੇ ਨਿਰਭਰ ਕਰਦਿਆਂ ਹੇਠ ਲਿਖੀਆਂ ਚੇਤਾਵਨੀਆਂ ਜਾਰੀ ਕਰੇਗੀ:
- ਸਲਾਹ - ਸੂਚਿਤ ਰਹੋ
ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਸੁਨਾਮੀ ਆਉਣ ਦੀ ਸੰਭਾਵਨਾ ਹੁੰਦੀ ਹੈ। - ਐਮਰਜੈਂਸੀ ਚੇਤਾਵਨੀ - ਉਸ ਖੇਤਰ ਤੋਂ ਦੂਰ ਰਹੋ
ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਸਮੁੰਦਰੀ ਖੇਤਰਾਂ ਵਿੱਚ ਸੁਨਾਮੀ ਆਉਣ ਦਾ ਖ਼ਤਰਾ ਹੁੰਦਾ ਹੈ ਅਤੇ ਸਮੁੰਦਰ ਅਤੇ ਸਮੁੰਦਰੀ ਕਿਨਾਰੇ ਪ੍ਰਭਾਵਿਤ ਹੋ ਸਕਦੇ ਹਨ। ਇਹ ਚੇਤਾਵਨੀ ਲੋਕਾਂ ਨੂੰ ਸਮੁੰਦਰੀ ਖੇਤਰਾਂ ਦੀ ਵਰਤੋਂ ਤੋਂ ਪਰਹੇਜ਼ ਕਰਨ ਲਈ ਨਿਰਦੇਸ਼ ਦਿੰਦੀ ਹੈ। - ਐਮਰਜੈਂਸੀ ਚੇਤਾਵਨੀ – ਜਗ੍ਹਾ ਖ਼ਾਲੀ ਕਰੋ
ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਤੱਟਵਰਤੀ ਜ਼ਮੀਨੀ ਖੇਤਰਾਂ ਵਿੱਚ ਸੁਨਾਮੀ ਆਉਣ ਦਾ ਖ਼ਤਰਾ ਹੁੰਦਾ ਹੈ। ਇਹ ਚੇਤਾਵਨੀ ਲੋਕਾਂ ਨੂੰ ਜਗ੍ਹਾ ਖ਼ਾਲੀ ਕਰਨ ਵਾਲੇ ਖੇਤਰ ਤੋਂ ਬਾਹਰ ਨਿਕਲਣ ਲਈ ਨਿਰਦੇਸ਼ ਦਿੰਦੀ ਹੈ। - ਸਲਾਹ - ਹਾਲਾਤਾਂ 'ਤੇ ਨਜ਼ਰ ਰੱਖੋ
ਇਹ ਚੇਤਾਵਨੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਸੁਨਾਮੀ ਆਉਣ ਦਾ ਖ਼ਤਰਾ ਟਲ ਗਿਆ ਹੋਵੇ। - ਸਲਾਹ - ਘਟਿਆ ਹੋਇਆ ਖ਼ਤਰਾ ਸਾਵਧਾਨੀ ਨਾਲ ਵਾਪਸੀ
ਇਹ ਚੇਤਾਵਨੀ ਉਦੋਂ ਜਾਰੀ ਕੀਤੀ ਜਾਂਦੀ ਹੈ ਜਦੋਂ ਖ਼ਾਲੀ ਕੀਤੇ ਖੇਤਰਾਂ ਵਿੱਚ ਵਾਪਸ ਜਾਣਾ ਸੁਰੱਖਿਅਤ ਹੋਵੇ।
ਸੁਰੱਖਿਅਤ ਢੰਗ ਨਾਲ ਕਾਰਵਾਈ ਕਰੋ
ਤੁਹਾਡੇ ਕੋਲ ਤਿਆਰੀ ਕਰਨ ਲਈ ਸਮਾਂ ਥੋੜ੍ਹਾ ਹੋ ਸਕਦਾ ਹੈ - ਤੁਹਾਡੇ ਵੱਲੋਂ ਤੁਰੰਤ ਕਾਰਵਾਈ ਕਰਨੀ ਲਾਜ਼ਮੀ ਹੈ।
ਸੁਨਾਮੀ ਚੇਤਾਵਨੀ ਵਿੱਚ ਦਿੱਤੀਆਂ ਗਈਆਂ ਸਾਰੀਆਂ ਸਲਾਹਾਂ ਦੀ ਪਾਲਣਾ ਕਰੋ:
ਐਮਰਜੈਂਸੀ ਚੇਤਾਵਨੀ - ਇਸ ਖੇਤਰ ਤੋਂ ਦੂਰ ਰਹੋ ਲਈ - ਪਾਣੀ ਤੋਂ ਬਾਹਰ ਨਿਕਲੋ ਅਤੇ ਸਮੁੰਦਰ ਨਾਲ ਜੁੜੇ ਜਲ ਮਾਰਗਾਂ ਅਤੇ ਤੱਟਵਰਤੀ ਖੇਤਰਾਂ ਤੋਂ ਦੂਰ ਚਲੇ ਜਾਓ।
ਐਮਰਜੈਂਸੀ ਚੇਤਾਵਨੀ - ਜਗ੍ਹਾ ਖਾਲੀ ਕਰੋ ਲਈ - ਜ਼ਮੀਨ ਵੱਲ ਘੱਟੋ-ਘੱਟ 1 ਕਿਲੋਮੀਟਰ ਅੰਦਰ ਚਲੇ ਜਾਓ। ਜੇਕਰ ਤੁਸੀਂ ਛੱਡ ਕੇ ਨਹੀਂ ਜਾ ਸਕਦੇ, ਤਾਂ ਕਿਸੇ ਮਜ਼ਬੂਤ ਇਮਾਰਤ ਵਿੱਚ ਚਲੇ ਜਾਓ, ਜੋ ਆਮ ਸਮੁੰਦਰੀ ਤਲ ਤੋਂ ਘੱਟੋ-ਘੱਟ 10 ਮੀਟਰ ਉੱਚੀ ਹੈ।
ਜੇ ਤੁਸੀਂ:
- ਘੱਟ ਡੂੰਘੇ, ਤੱਟਵਰਤੀ ਪਾਣੀਆਂ ਵਿੱਚ ਹੋ - ਕਿਨਾਰੇ ਤੇ ਵਾਪਸ ਜਾਓ, ਆਪਣੀ ਕਿਸ਼ਤੀ ਨੂੰ ਸੁਰੱਖਿਅਤ ਕਰੋ ਅਤੇ ਪਾਣੀ ਤੋਂ ਦੂਰ ਚਲੇ ਜਾਓ।
- ਸਮੁੰਦਰ ਦੇ ਕੰਢੇ ਤੋਂ ਦੂਰ ਪਾਣੀ ਵਿੱਚ ਹੋ - ਹੋਰ ਡੂੰਘੇ ਪਾਣੀ ਵੱਲ ਨੂੰ ਚਲੇ ਜਾਓ।
ਸੁਨਾਮੀ ਦੇ ਕੁਦਰਤੀ ਸੰਕੇਤਾਂ (ਉੱਪਰ ਸੂਚੀਬੱਧ) ਨੂੰ ਸੁਣੋ ਅਤੇ ਦੇਖੋ ।
ਸੁਨਾਮੀ ਦਾ ਖ਼ਤਰਾ ਹੋਣ 'ਤੇ ਕੁਝ ਥਾਵਾਂ ਵਿੱਚ ਐਮਰਜੈਂਸੀ ਸਾਇਰਨ ਵੱਜ ਸਕਦਾ ਹੈ।
ਪ੍ਰਭਾਵਿਤ ਖੇਤਰ ਦੇ ਲੋਕਾਂ ਨੂੰ ਟੈਕਸਟ ਜਾਂ ਰਿਕਾਰਡ ਕੀਤਾ ਜ਼ੁਬਾਨੀ ਸੁਨੇਹਾ ਭੇਜਿਆ ਜਾ ਸਕਦਾ ਹੈ। ਇਕ ਵਾਰ ਇਹ ਸੁਨੇਹਾ ਮਿਲਣ ਤੋਂ ਬਾਅਦ, ਇਹ ਸਲਾਹ ਦਿੱਤੀ ਜਾਂਦੀ ਹੈ ਕਿ ਲੋਕ ਸੁਰੱਖਿਆ ਲਈ ਜ਼ਰੂਰੀ ਕਦਮਾਂ ਦੀ ਪਾਲਣਾ ਕਰਨ। ਲੋਕਾਂ ਨੂੰ ਇਸ ਸੰਦੇਸ਼ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਜੇਕਰ ਉਨ੍ਹਾਂ ਨੇ ਇਸ ਨੂੰ ਕਿਸੇ ਹੋਰ ਸਰੋਤਾਂ ਰਾਹੀਂ ਸੁਣਿਆ ਹੈ।
ਆਪਣੀ ਸੁਨਾਮੀ ਤੋਂ ਬਾਹਰ ਨਿਕਲਣ ਦੀ ਯੋਜਨਾ ਦਾ ਪਾਲਣ ਕਰੋ
ਆਪਣੇ ਸੁਰੱਖਿਅਤ ਖੇਤਰ ਵੱਲ ਪੈਦਲ ਚੱਲੋ; ਗੱਡੀ ਨਾ ਚਲਾਓ ਕਿਉਂਕਿ ਬਹੁਤ ਜ਼ਿਆਦਾ ਭੀੜ ਕਾਰਨ ਸੜਕਾਂ 'ਤੇ ਆਵਾਜਾਈ ਬੰਦ ਹੋ ਸਕਦੀ ਹੈ।
ਆਪਣੀ ਐਮਰਜੈਂਸੀ ਕਿੱਟ ਆਪਣੇ ਨਾਲ ਲੈ ਕੇ ਜਾਓ।
ਯਕੀਨੀ ਬਣਾਓ ਕਿ ਤੁਹਾਡੇ ਗੁਆਂਢੀ, ਪਰਿਵਾਰ ਅਤੇ ਦੋਸਤ ਮੌਜੂਦਾ ਚੇਤਾਵਨੀਆਂ ਤੋਂ ਜਾਣੂ ਹਨ।
ਤਾਜ਼ਾ ਜਾਣਕਾਰੀਆਂ ਲਈ ਆਪਣੇ ਸਥਾਨਕ ਰੇਡੀਓ ਅਤੇ ਟੀਵੀ ਨੂੰ ਸੁਣੋ।
ਜੇਕਰ ਤੁਹਾਨੂੰ ਸੁਨਾਮੀ ਪ੍ਰਭਾਵਿਤ ਇਲਾਕੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ
ਮੌਸਮ ਵਿਗਿਆਨ ਬਿਊਰੋ ਸੁਨਾਮੀ ਦਾ ਖ਼ਤਰਾ ਖ਼ਤਮ ਹੋਣ 'ਤੇ ਸੁਨਾਮੀ ਚੌਕਸੀ ਰੱਦ ਕਰਨ ਜਾਂ ਸੁਨਾਮੀ ਚੇਤਾਵਨੀ ਰੱਦ ਕਰਨ ਬਾਰੇ ਜਾਣਕਾਰੀ ਜਾਰੀ ਕਰੇਗਾ।
NSW SES ਇੱਕ ਸਲਾਹ ਜਾਰੀ ਕਰੇਗੀ: ਜਦੋਂ ਪ੍ਰਭਾਵਿਤ ਖੇਤਰ ਵਿੱਚ ਵਾਪਸ ਜਾਣਾ ਸੁਰੱਖਿਅਤ ਹੋਵੇ ਤਾਂ ਸਾਵਧਾਨੀ ਨਾਲ ਵਾਪਸ ਜਾਓ।
ਜਦੋਂ ਤੱਕ ਐਮਰਜੈਂਸੀ ਸੇਵਾਵਾਂ ਇਹ ਐਲਾਨ ਨਹੀਂ ਕਰਦੀਆਂ ਕਿ ਇਹ ਸੁਰੱਖਿਅਤ ਹੈ, ਪ੍ਰਭਾਵਿਤ ਖੇਤਰਾਂ ਵਿੱਚ ਵਾਪਸ ਨਾ ਜਾਓ। ਹੋ ਸਕਦਾ ਹੈ ਕਿ ਲੰਬੇ ਸਮੇਂ ਲਈ ਵਾਪਸ ਆਉਣਾ ਸੁਰੱਖਿਅਤ ਨਾ ਹੋਵੇ।
ਸੁਨਾਮੀ ਤੋਂ ਬਾਅਦ ਆਫ਼ਤ ਮੁੜ-ਬਹਾਲੀ ਕੇਂਦਰ (ਡਿਜ਼ਾਸਟਰ ਰਿਕਵਰੀ ਸੈਂਟਰ) ਅਤੇ ਠਾਹਰ ਲੈਣ ਵਾਲੇ ਕੇਂਦਰ (ਇਵੇਕਿਊਏਸ਼ਨ ਸੈਂਟਰ) ਸਥਾਪਿਤ ਕੀਤੇ ਜਾ ਸਕਦੇ ਹਨ।
ਜਾਣ ਲਈ ਸੁਰੱਖਿਅਤ ਜਗ੍ਹਾ ਦਾ ਪ੍ਰਬੰਧ ਕਰੋ ਜੋ ਸੁਨਾਮੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਹੋਵੇ, ਉਦਾਹਰਨ ਲਈ ਕਿਸੇ ਦੋਸਤ ਜਾਂ ਰਿਸ਼ਤੇਦਾਰ ਦਾ ਘਰ। ਜੇਕਰ ਇਹ ਕੋਈ ਵਿਕਲਪ ਨਹੀਂ ਹੈ, ਤਾਂ ਕਿਸੇ ਠਾਹਰ ਲੈਣ ਵਾਲੇ ਕੇਂਦਰ ਵਿੱਚ ਜਾਓ।
ਸੁਨਾਮੀ ਪ੍ਰਭਾਵਿਤ ਖੇਤਰ ਤੋਂ ਦੂਰ ਰਹੋ ਅਤੇ ਸੈਰ-ਸਪਾਟੇ ਲਈ ਨਾ ਜਾਓ।
ਜੇ ਤੁਸੀਂ ਫਸ ਗਏ ਹੋ
ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਹਾਇਤਾ ਦੀ ਲੋੜ ਹੈ ਤਾਂ NSW SES ਨੂੰ 132 500 'ਤੇ ਫ਼ੋਨ ਕਰੋ ਜਾਂ ਜੇਕਰ ਤੁਸੀਂ ਜਾਨਲੇਵਾ ਸਥਿਤੀ ਵਿੱਚ ਹੋ ਤਾਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।
ਜੇਕਰ ਤੁਸੀਂ ਕਿਸੇ ਸੁਰੱਖਿਅਤ ਸਥਾਨ 'ਤੇ ਹੋ ਅਤੇ ਤੁਹਾਨੂੰ ਤੁਰੰਤ ਐਮਰਜੈਂਸੀ ਸਹਾਇਤਾ ਦੀ ਲੋੜ ਨਹੀਂ ਹੈ, ਤਾਂ ਉੱਥੇ ਹੀ ਰਹੋ ਅਤੇ ਸਹਾਇਤਾ ਦੀ ਉਡੀਕ ਕਰੋ।
ਜੇ ਤੁਸੀਂ ਸਮਰੱਥ ਹੋ
ਤਾਂ ਦੂਸਰੇ ਲੋੜਵੰਦ ਲੋਕਾਂ ਦੀ ਮਦਦ ਕਰੋ, ਜੇਕਰ ਤੁਸੀਂ ਕਰ ਸਕਦੇ ਹੋ ਅਤੇ ਕੇਵਲ ਤਾਂ ਹੀ ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ।
ਜਾਣਕਾਰੀ, ਸਲਾਹ ਅਤੇ ਤਾਜ਼ਾ ਖ਼ਬਰਾਂ ਲਈ ਸੁਣਨਾ ਜਾਰੀ ਰੱਖੋ।
ਸਰੋਤ ਡਾਊਨਲੋਡ ਕਰੋ